*-:ਨਾਮ ਕੀ ਹੈ*:
----------
*ਜੋ ਨਾਮ ਜਪਦੇ ਹਨ ਉਹ ਜਾਤ-ਪਾਤ 'ਚ ਵਿਸ਼ਵਾਸ ਨਹੀਂ ਕਰਦੇ। ਗੁਰੂ ਰਵਿਦਾਸ ਜੀ ਫਰਮਾਉਂਦੇ ਹਨ:-
"ਕਹਿ ਰਵਿਦਾਸ ਜੋ ਜਪੈ ਨਾਮ।। ਤਿਸੁ ਜ਼ਾਤਿ ਨ ਜਨਮੁ ਨ ਜੋਨਿ ਕਾਮੁ।।"
(ਆ.ਗ੍ਰੰ. 1196)
*ਨਾਮ- ਗੁਰੂ ਦਾ ਮਾਰਗ ਹੁੰਦਾ ਹੈ।*
*ਮਹਾਂਪੁਰਸ਼ ਦੀ ਜਾਤਿ ਬਾਰੇ ਸਤਿਗੁਰੂ
ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ ਕਿ ਸੰਤ ਦੀ ਜਾਤ ਨਾ ਪੁੱਛੋ ਸਗੋਂ ਇਹ ਪੁਛੋ ਕਿ ਸੰਤ ਜੀ ਨੂੰ ਗਿਆਨ ਕਿਆ ਹੈ?
"ਜਾਤ ਨਾ ਪੁੱਛੋ ਸਾਧ ਕੀ ਪੂਛ ਲੀਜੀਏ ਗਿਆਨ।।
ਮੋਲ ਕਰੋ ਤਲਵਾਰ ਕਾ ਪੜ੍ਹੀ ਰਹਿਨ ਦੋ ਮਿਆਨ।।"
(ਕਬੀਰ ਗ੍ਰੰਥਾਵਲੀ)
ਗਿਆਨ ਸੱਚੀ ਤੇ ਸੁੱਚੀ ਵਿਚਾਰਧਾਰਾ ਹੈ। ਜਿਸ ਨੂੰ ਬਾਣੀ 'ਚ *ਨਾਮ* ਕਿਹਾ ਗਿਆ ਹੈ। ਸਚਾਈ 'ਤੇ ਚੱਲਣ ਦੀ ਵਿਚਾਰਧਾਰਾ ਦਾ ਮਾਰਗ ਹੀ *ਨਾਮ* ਹੈ। ਨਾਮ ਜੋ ਸੱਚ ਹੈ। ਨਾਮ ਜੋ ਗਿਆਨ ਦਾ ਦੂਜਾ ਨਾਮ ਹੈ। ਨਾਮ ਜੋ ਪੂਰੇ ਗੁਰੂ ਤੋਂ ਮਿਲਦਾ ਹੈ। ਪੂਰਾ ਗੁਰੂ ਜੋ ਸੰਸਾਰ ਦਾ ਭਲਾ ਮੰਗਦਾ ਹੈ। ਸੰਸਾਰ ਦੇ ਮਨੁੱਖੀ ਸਮਾਜ ਲਈ ਭਲਾ ਲੋੜਦਾ ਹੈ, ਭਲਾ ਕਰਦਾ ਹੈ। ਭਲਾ ਕਰਨ ਦਾ ਉਪਦੇਸ਼ ਦਿੰਦਾ ਹੈ। ਜਿਸ ਦਾ ਪ੍ਰਮਾਰਥ, ਸੁਆਰਥ ਨਹੀਂ, ਜ਼ਿੰਦਗੀ ਦੇ ਹਰ ਖੇਤਰ ਵਿੱਚ ਸਮਤਾ, ਸਮਾਨਤਾ, ਭਾਈਚਾਰਾ ਅਤੇ ਆਜ਼ਾਦੀ ਹੈ। ਇਸ ਤਰ੍ਹਾਂ ਨਾਮ ਜਿਸ ਦਾ ਮਾਰਗ ਹੈ, ਉਹ ਹੈ ਸੱਚੀ ਵਿਚਾਰਧਾਰਾ। ਸੱਚ ਬੋਲਣਾ, ਸੱਚ ਸੁਣਨਾ, ਸੱਚ ਮੰਨਣਾ, ਸੱਚ ਦਾ ਪਸਾਰ ਕਰਨਾ। ਮਨੁੱਖ ਅੰਦਰ ਦਇਆ, ਸੰਤੋਖ, ਸਬਰ, ਸਾਂਝੀਵਾਲਤਾ ਪੈਦਾ ਕਰਨਾ। ਉਹ ਵਿਚਾਰਧਾਰਾ ਜੋ ਬ੍ਰਾਹਮਣਵਾਦੀ ਸੁਆਰਥੀ ਵਿਚਾਰਧਾਰਾ ਨੂੰ ਕੱਟ ਕੇ, ਸਰਬੱਤ ਦਾ ਭਲਾ ਮੰਗਦੀ ਹੈ, *ਨਾਮ* ਹੈ। ਨਾਮ ਸਰਬੱਤ ਮਨੁੱਖਾਂ ਦੇ ਭਲੇ ਲਈ ਦੱਸੇ ਗਏ ਗਿਆਨ ਮਾਰਗ ਨਾਂ ਹੈ। ਇਸ ਮਾਰਗ ਉੱਪਰ ਚਲਣਾ ਭਗਤੀ ਹੈ, ਬੰਦਨਾ ਹੈ। ਅਰਾਧਨਾ ਹੈ।
------
ਰੋਸ਼ਨ ਭਗਤ,
ਸਟੇਟ ਕੋਆਰਡੀਨੇਟਰ ਭਗਤ ਮਹਾਂਸਭਾ ਪੰਜਾਬ।