Monday, May 13, 2019

What is Naam

*-:ਨਾਮ ਕੀ ਹੈ*:
----------
*ਜੋ ਨਾਮ ਜਪਦੇ ਹਨ ਉਹ ਜਾਤ-ਪਾਤ 'ਚ ਵਿਸ਼ਵਾਸ ਨਹੀਂ ਕਰਦੇ। ਗੁਰੂ ਰਵਿਦਾਸ ਜੀ ਫਰਮਾਉਂਦੇ ਹਨ:-
"ਕਹਿ ਰਵਿਦਾਸ ਜੋ ਜਪੈ ਨਾਮ।। ਤਿਸੁ ਜ਼ਾਤਿ ਨ ਜਨਮੁ ਨ ਜੋਨਿ ਕਾਮੁ।।"
                       (ਆ.ਗ੍ਰੰ. 1196)
*ਨਾਮ- ਗੁਰੂ ਦਾ ਮਾਰਗ ਹੁੰਦਾ ਹੈ।*

*ਮਹਾਂਪੁਰਸ਼ ਦੀ ਜਾਤਿ ਬਾਰੇ ਸਤਿਗੁਰੂ
ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ ਕਿ ਸੰਤ ਦੀ ਜਾਤ ਨਾ ਪੁੱਛੋ ਸਗੋਂ ਇਹ ਪੁਛੋ ਕਿ ਸੰਤ ਜੀ ਨੂੰ ਗਿਆਨ ਕਿਆ ਹੈ?
"ਜਾਤ ਨਾ ਪੁੱਛੋ ਸਾਧ ਕੀ ਪੂਛ ਲੀਜੀਏ ਗਿਆਨ।।
ਮੋਲ ਕਰੋ ਤਲਵਾਰ ਕਾ ਪੜ੍ਹੀ ਰਹਿਨ ਦੋ ਮਿਆਨ।।"
                              (ਕਬੀਰ ਗ੍ਰੰਥਾਵਲੀ)
            ਗਿਆਨ ਸੱਚੀ ਤੇ ਸੁੱਚੀ ਵਿਚਾਰਧਾਰਾ ਹੈ। ਜਿਸ ਨੂੰ ਬਾਣੀ 'ਚ *ਨਾਮ* ਕਿਹਾ ਗਿਆ ਹੈ। ਸਚਾਈ 'ਤੇ ਚੱਲਣ ਦੀ ਵਿਚਾਰਧਾਰਾ ਦਾ ਮਾਰਗ ਹੀ *ਨਾਮ* ਹੈ। ਨਾਮ ਜੋ ਸੱਚ ਹੈ। ਨਾਮ ਜੋ ਗਿਆਨ ਦਾ ਦੂਜਾ ਨਾਮ ਹੈ। ਨਾਮ ਜੋ ਪੂਰੇ ਗੁਰੂ ਤੋਂ ਮਿਲਦਾ ਹੈ। ਪੂਰਾ ਗੁਰੂ ਜੋ ਸੰਸਾਰ ਦਾ ਭਲਾ ਮੰਗਦਾ ਹੈ। ਸੰਸਾਰ ਦੇ ਮਨੁੱਖੀ ਸਮਾਜ ਲ‌ਈ ਭਲਾ ਲੋੜਦਾ ਹੈ, ਭਲਾ ਕਰਦਾ ਹੈ। ਭਲਾ ਕਰਨ ਦਾ ਉਪਦੇਸ਼ ਦਿੰਦਾ ਹੈ। ਜਿਸ ਦਾ ਪ੍ਰਮਾਰਥ, ਸੁਆਰਥ ਨਹੀਂ, ਜ਼ਿੰਦਗੀ ਦੇ ਹਰ ਖੇਤਰ ਵਿੱਚ ਸਮਤਾ, ਸਮਾਨਤਾ, ਭਾਈਚਾਰਾ ਅਤੇ ਆਜ਼ਾਦੀ ਹੈ। ਇਸ ਤਰ੍ਹਾਂ ਨਾਮ ਜਿਸ ਦਾ ਮਾਰਗ ਹੈ, ਉਹ ਹੈ ਸੱਚੀ ਵਿਚਾਰਧਾਰਾ। ਸੱਚ ਬੋਲਣਾ, ਸੱਚ ਸੁਣਨਾ, ਸੱਚ ਮੰਨਣਾ, ਸੱਚ ਦਾ ਪਸਾਰ ਕਰਨਾ। ਮਨੁੱਖ ਅੰਦਰ ਦ‌ਇਆ, ਸੰਤੋਖ, ਸਬਰ, ਸਾਂਝੀਵਾਲਤਾ ਪੈਦਾ ਕਰਨਾ। ਉਹ ਵਿਚਾਰਧਾਰਾ ਜੋ ਬ੍ਰਾਹਮਣਵਾਦੀ ਸੁਆਰਥੀ ਵਿਚਾਰਧਾਰਾ ਨੂੰ ਕੱਟ ਕੇ, ਸਰਬੱਤ ਦਾ ਭਲਾ ਮੰਗਦੀ ਹੈ, *ਨਾਮ* ਹੈ। ਨਾਮ ਸਰਬੱਤ ਮਨੁੱਖਾਂ ਦੇ ਭਲੇ ਲਈ ਦੱਸੇ ਗਏ ਗਿਆਨ ਮਾਰਗ  ਨਾਂ ਹੈ। ਇਸ ਮਾਰਗ ਉੱਪਰ ਚਲਣਾ ਭਗਤੀ ਹੈ, ਬੰਦਨਾ ਹੈ। ਅਰਾਧਨਾ ਹੈ।
------
ਰੋਸ਼ਨ ਭਗਤ,
ਸਟੇਟ ਕੋਆਰਡੀਨੇਟਰ ਭਗਤ ਮਹਾਂਸਭਾ ਪੰਜਾਬ।

Monday, April 29, 2019

ਸਤਿਗੁਰੂ ਕਬੀਰ ਜੀ ਕੇ ਸੱਚੇ ਵਿਚਾਰ:-ਰੋਸ਼ਨ ਲਾਲ ਭਗਤ,ਸਟੇਟ ਕੋਆਰਡੀਨੇਟਰ, ਭਗਤ ਮਹਾਸਭਾ।

*ਸੁਨਿ ਲੋਈ......*
                                                                  -------------------
*ਕਬੀਰ* ਸ਼ਬਦ ਅਰਬੀ ਭਾਸ਼ਾ ਦਾ ਹੈ, ਇਸਦਾ ਅਰਥ ਹੈ-- ਮਹਾਨ, ਸ੍ਰੇਸ਼ਠ। ਭਾਵੇਂ ਕਬੀਰ ਉਹਨਾਂ ਦਾ ਨਾਂ ਸੀ ਪਰ ਇਹ ਨਾਂ ਸਾਰਥਕ ਸੀ ਤੇ ਉਹ ਅਨੇਕਾਂ ਪਹਿਲੂਆਂ ਤੋਂ ਮਹਾਨ ਵੀ ਸਨ ਅਤੇ ਸ੍ਰੇਸ਼ਠ ਵੀ।
              ਦੁਨੀਆਂ ਰੱਬ ਤੋਂ ਨਹੀਂ,  ਕੁਦਰਤ ਤੋਂ ਬਣੀ ਹੈ। ਕਬੀਰ ਸਾਹਿਬ ਵੀ ਇਹੀ ਆਖਦੇ ਹਨ--

"ਅਵਲਿ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ।।
ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ।।
          
                            ਮਨੁੱਖੀ ਸਮਾਜ ਕੁਦਰਤ ਦਾ ਵੀ ਸਾਜਿਆ ਨਹੀਂ ਹੈ। ਇਹ ਮਨੁੱਖ ਦੀ ਆਪਣੀ ਰਚਨਾ ਹੈ। ਕੁਦਰਤਿ ਨੇ ਸਭ ਨੂੰ ਏਕ ਢੰਗ ਤਰੀਕੇ ਨਾਲ ਪੈਦਾ ਕੀਤਾ ਹੈ ਭਾਵ ਬਰਾਬਰ। ਸਮਾਜ ਵਿਚਲੀ ਊਚ- ਨੀਚ ਨੇ ਕੁਝ ਲੋਕਾਂ ਨੂੰ ਦਬੰਗ (ਦਬਦਬਾ ਵਾਲਾ) ਬਣਾ ਦਿੱਤਾ ਹੈ ਤੇ ਬਹੁਤ ਗਿਣਤੀ ਲੋਕ ਦੀਨ ( ਦਲਿਤ, ਅਧਿਕਾਰਾਂ ਤੋਂ ਵਾਂਝੇ, ਬੇਚਾਰੇ ਅਤੇ ਗਰੀਬ ) ਹਨ । ਕੁਦਰਤ ਵਿੱਚ ਜੋ ਸਿਧਾਂਤ ਕੰਮ ਕਰ ਰਿਹਾ ਹੈ, ਉਹ ਹੈ ਤਕੜੇ ਨੇ ਹੀ ਬਚਣਾ ਹੈ (Survival of the fittest) ਪਰ ਮਨੁੱਖੀ ਸਮਾਜ ਵਿੱਚ ਇਸ ਦੇ ਉਲਟ ਮਾੜ੍ਹੇ ਨੂੰ ਬਚਾਉਣ ਦੀ ਲੋੜ ਹੁੰਦੀ ਹੈ।
           ਇਸ ਲਈ ਕਬੀਰ ਸਾਹਿਬ ਆਖਦੇ ਹਨ ਕਿ ਸਮਾਜ ਵਿਚ ਅਸਲੀ ਸੂਰਾ (ਤਕੜ੍ਹਾ) ਉਹੀ ਹੈ ਜੋ ਦੀਨ (ਬੇਚਾਰੇ) ਦਾ ਖਿਆਲ ਕਰੇ ਭਾਵ ਮਾੜ੍ਹੇ ਦੀ ਮਦਦ ਕਰੇ ਤੇ ਉਸ ਨੂੰ ਦੂਜਿਆਂ ਦੇ ਬਰਾਬਰ ਲਿਆਉਣ ਹਿੱਤ ਕੁਰਬਾਨੀ ਕਰੇ ਅਤੇ ਆਪਣੇ ਮਿਸ਼ਨ ਨੂੰ ਲੱਗਦੀ ਵਾਹ ਕਦੇ ਨਾ ਛੱਡੇ:-

"ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤ।।"

            ਕ‌ਈ ਇਹ ਸਮਝਦੇ ਹਨ ਕਿ ਕਿਸੇ ਰੱਬ, ਦੇਵੀ ਜਾਂ ਦੇਵਤੇ ਦੇ ਨਾਂ ਨੂੰ ਤੋਤੇ ਵਾਂਗ ਰਟਣ ਨਾਲ ਕਲਿਆਣ ਹੋ ਜਾਵੇਗਾ ਪਰ ਕਬੀਰ ਸਾਹਿਬ ਫਰਮਾਉਂਦੇ ਹਨ ਕਿ ਜੇ ਕਿਸੇ ਦੇ ਨਾਂ ਨੂੰ ਰਟਣ ਨਾਲ ਹੀ ਮੁਕਤੀ ਮਿਲਦੀ ਹੁੰਦੀ ਤਾਂ ਹੁਣ ਤੱਕ ਸਾਰੀ ਦੁਨੀਆਂ ਦਾ ਕਲਿਆਣ ਹੋ ਗਿਆ ਹੁੰਦਾ, ਸਾਰਾ ਸੰਸਾਰ ਹੀ ਸਵਰਗ 'ਚ ਪੁੱਜ ਗਿਆ ਹੁੰਦਾ:-

"ਜਿਹ ਸਿਮਰਨ ਹੋਇ ਮੁਕਤੀ ਦੁਆਰ,
ਜਾਹਿ ਬੈਕੁੰਠ ਨਹੀਂ ਸੰਸਾਰ"
(ਬੈਕੁੰਠ-- ਸਵਰਗ)

        ਕਬੀਰ ਸਾਹਿਬ ਪੱਥਰਾਂ ਨੂੰ ਪੂਜਣ ਦੀ, ਮੂਰਤੀਆਂ ਆਦਿ ਨੂੰ ਪੂਜਣ ਦੀ ਨਿਖੇਧੀ ਕਰਦੇ ਹੋਏ, ਉਨ੍ਹਾਂ ਤੋਂ ਤਾਂ ਚੱਕੀ ਦੇ ਪੁੜਾਂ ਦੀ ਜ਼ਿਆਦਾ ਮਹਿਮਾ ਦੱਸਦੇ ਹਨ, ਉਹ ਕਹਿੰਦੇ ਹਨ:-

"ਪਾਹਨ ਪੂਜੇ ਹਰਿ ਮਿਲੇ ਤੋਂ ਮੈਂ ਪੂਜੋਂ ਪਹਾਰ।
ਤਾਤੇ ਤੇ ਚਾਕੀ ਭਲੀ ਪੀਸਿ ਖਾਏ ਸੰਸਾਰ।।"

ਉਹ ਮੁਸਲਮਾਨਾਂ ਨੂੰ ਵੀ ਆਖਦੇ ਹਨ ਕਿ ਇੱਟਾਂ- ਪੱਥਰਾਂ ਦੀ ਮਸਜਿਦ ਬਣਾਕੇ, ਉਸ ਦੇ ਉੱਪਰ ਚੜ੍ਹ ਕੇ ਮੁੱਲਾਂ ਬਾਂਗ ਕਿਉਂ ਦਿੰਦਾ ਹੈ? ਕੀ ਖੁਦਾ ਬਹਿਰਾ ਹੈ ਜੋ ਉਸ ਨੂੰ ਇੰਨੀ ਉੱਚੀ ਆਵਾਜ਼ ਵਿਚ ਸੁਣਾਉਂਦੇ ਹੋ?

"ਕਾਂਕਰ ਪੱਥਰ ਜੋਰਿ ਕੈ, ਮਸਜਿਦ ਲਈ ਚੁਨਾਏ।
ਤਾ ਚੜਿ ਮੁੱਲਾਂ ਬਾਂਗ ਦੇ, ਬਹਿਰਾ ਹੂਆ ਖੁਦਾਏ।"

ਕਬੀਰ ਜੀ ਕਹਿੰਦੇ ਹਨ ਕਿ ਤੀਰਥਾਂ ਵਿਚ ਨਹਾਉਣ ਨਾਲ ਵੀ ਕੁਝ ਨਹੀਂ ਹੁੰਦਾ, ਲੋਕ ਡੂੰਘੇ ਪਾਣੀ ਵਿਚ ਨਹਾਉਂਦੇ ਹਨ, ਰਾਮ ਰਾਮ ਵੀ ਜਪਤੇ ਹਨ, ਪਰ ਕਿਸੇ ਦਾ ਕੁਝ ਨਹੀਂ ਬਣਦਾ, ਕਾਲ (ਮੌਤ) ਉਨ੍ਹਾਂ ਸਭ ਨੂੰ ਆ ਘੜੀਸਦਾ ਹੈ।

"ਤੀਰਥ ਕਰ ਕਰ ਜਗ ਮੁਵਾ, ਡੂੰਘੇ ਪਾਣੀ ਨਹਾਈ।
ਰਾਮਿਹ ਰਾਮ ਜਪੰਤੜਾਂ, ਕਾਲ ਘਸਿਟਿਆ ਜਾਈ।।"

(ਬ੍ਰਾਹਮਣ ਨਾਲ ਜੇ ਕਦੇ ਅਛੂਤ, ਸ਼ੂਦਰ ਛੋਹ ਜਾਂਦਾ ਸੀ ਤਾਂ ਬ੍ਰਾਹਮਣ ਆਪਣੇ ਆਪ ਨੂੰ ਸਮਝਦਾ ਸੀ ਕਿ ਉਹ ਭਿੱਟਿਆ ਗਿਆ ਹੈ। ਸੁੱਚਾ ਹੋਣ ਲਈ ਉਹ ਪੰਚਗਵਯ ਨਾਲ ਨਹਾਉਂਦਾ ਸੀ।)
ਪੰਚਗਵਯ:-
1) ਗੋਦੁਗਧ (ਦੁੱਧ)
2) ਗੋਘ੍ਰਿਤ (ਘਿਉ)
3) ਗੋਮੂਤਰ (ਮੂਤਰ)
4) ਗੋਦਘੀ (ਦਹੀਂ)
5) ਗੋਮੇਹ (ਗੋਹਾ)
ਤਿੰਨ-ਤਿੰਨ ਮਾਸੇ ਗਾਂ ਦਾ ਗੋਹਾ ਤੇ ਮੂਤਰ, ਪੰਜ-ਪੰਜ ਮਾਸੇ ਦੁੱਧ, ਦਹੀਂ ਤੇ ਘਿਉ ਵਿਚ ਗੰਗਾ ਜਲ ਨਾਲ ਕੇ ਮੰਤਰ ਉਚਾਰ ਕੇ ਨਹਾਉਂਦਾ ਸੀ।)
            
             ਕਬੀਰ ਜੀ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਵਿਚਾਰ ਸੱਚੇ ਹਨ, ਸਹੀ ਅਤੇ ਤਰਕਸੰਗਤ ਹਨ, ਉਹੀ ਲੋਕ ਸੱਚੇ ਸੁੱਚੇ ਹੋ ਸਕਦੇ ਹਨ:-

"ਕਹਿ ਕਬੀਰ ਤੇਈ ਨਰ ਸੂਚੇ।
ਸਾਚੀ ਪਰੀ ਬਿਚਾਰਾ।"
-------
*ਜੈ ਕਬੀਰ ਧਨ ਕਬੀਰ*
*ਜੈ ਭੀਮ ਜੈ ਭਾਰਤ*
-------
ਰੋਸ਼ਨ ਭਗਤ,
ਸਟੇਟ ਕੋਆਰਡੀਨੇਟਰ ਭਗਤ ਮਹਾਂਸਭਾ ਪੰਜਾਬ।