Monday, May 13, 2019

What is Naam

*-:ਨਾਮ ਕੀ ਹੈ*:
----------
*ਜੋ ਨਾਮ ਜਪਦੇ ਹਨ ਉਹ ਜਾਤ-ਪਾਤ 'ਚ ਵਿਸ਼ਵਾਸ ਨਹੀਂ ਕਰਦੇ। ਗੁਰੂ ਰਵਿਦਾਸ ਜੀ ਫਰਮਾਉਂਦੇ ਹਨ:-
"ਕਹਿ ਰਵਿਦਾਸ ਜੋ ਜਪੈ ਨਾਮ।। ਤਿਸੁ ਜ਼ਾਤਿ ਨ ਜਨਮੁ ਨ ਜੋਨਿ ਕਾਮੁ।।"
                       (ਆ.ਗ੍ਰੰ. 1196)
*ਨਾਮ- ਗੁਰੂ ਦਾ ਮਾਰਗ ਹੁੰਦਾ ਹੈ।*

*ਮਹਾਂਪੁਰਸ਼ ਦੀ ਜਾਤਿ ਬਾਰੇ ਸਤਿਗੁਰੂ
ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ ਕਿ ਸੰਤ ਦੀ ਜਾਤ ਨਾ ਪੁੱਛੋ ਸਗੋਂ ਇਹ ਪੁਛੋ ਕਿ ਸੰਤ ਜੀ ਨੂੰ ਗਿਆਨ ਕਿਆ ਹੈ?
"ਜਾਤ ਨਾ ਪੁੱਛੋ ਸਾਧ ਕੀ ਪੂਛ ਲੀਜੀਏ ਗਿਆਨ।।
ਮੋਲ ਕਰੋ ਤਲਵਾਰ ਕਾ ਪੜ੍ਹੀ ਰਹਿਨ ਦੋ ਮਿਆਨ।।"
                              (ਕਬੀਰ ਗ੍ਰੰਥਾਵਲੀ)
            ਗਿਆਨ ਸੱਚੀ ਤੇ ਸੁੱਚੀ ਵਿਚਾਰਧਾਰਾ ਹੈ। ਜਿਸ ਨੂੰ ਬਾਣੀ 'ਚ *ਨਾਮ* ਕਿਹਾ ਗਿਆ ਹੈ। ਸਚਾਈ 'ਤੇ ਚੱਲਣ ਦੀ ਵਿਚਾਰਧਾਰਾ ਦਾ ਮਾਰਗ ਹੀ *ਨਾਮ* ਹੈ। ਨਾਮ ਜੋ ਸੱਚ ਹੈ। ਨਾਮ ਜੋ ਗਿਆਨ ਦਾ ਦੂਜਾ ਨਾਮ ਹੈ। ਨਾਮ ਜੋ ਪੂਰੇ ਗੁਰੂ ਤੋਂ ਮਿਲਦਾ ਹੈ। ਪੂਰਾ ਗੁਰੂ ਜੋ ਸੰਸਾਰ ਦਾ ਭਲਾ ਮੰਗਦਾ ਹੈ। ਸੰਸਾਰ ਦੇ ਮਨੁੱਖੀ ਸਮਾਜ ਲ‌ਈ ਭਲਾ ਲੋੜਦਾ ਹੈ, ਭਲਾ ਕਰਦਾ ਹੈ। ਭਲਾ ਕਰਨ ਦਾ ਉਪਦੇਸ਼ ਦਿੰਦਾ ਹੈ। ਜਿਸ ਦਾ ਪ੍ਰਮਾਰਥ, ਸੁਆਰਥ ਨਹੀਂ, ਜ਼ਿੰਦਗੀ ਦੇ ਹਰ ਖੇਤਰ ਵਿੱਚ ਸਮਤਾ, ਸਮਾਨਤਾ, ਭਾਈਚਾਰਾ ਅਤੇ ਆਜ਼ਾਦੀ ਹੈ। ਇਸ ਤਰ੍ਹਾਂ ਨਾਮ ਜਿਸ ਦਾ ਮਾਰਗ ਹੈ, ਉਹ ਹੈ ਸੱਚੀ ਵਿਚਾਰਧਾਰਾ। ਸੱਚ ਬੋਲਣਾ, ਸੱਚ ਸੁਣਨਾ, ਸੱਚ ਮੰਨਣਾ, ਸੱਚ ਦਾ ਪਸਾਰ ਕਰਨਾ। ਮਨੁੱਖ ਅੰਦਰ ਦ‌ਇਆ, ਸੰਤੋਖ, ਸਬਰ, ਸਾਂਝੀਵਾਲਤਾ ਪੈਦਾ ਕਰਨਾ। ਉਹ ਵਿਚਾਰਧਾਰਾ ਜੋ ਬ੍ਰਾਹਮਣਵਾਦੀ ਸੁਆਰਥੀ ਵਿਚਾਰਧਾਰਾ ਨੂੰ ਕੱਟ ਕੇ, ਸਰਬੱਤ ਦਾ ਭਲਾ ਮੰਗਦੀ ਹੈ, *ਨਾਮ* ਹੈ। ਨਾਮ ਸਰਬੱਤ ਮਨੁੱਖਾਂ ਦੇ ਭਲੇ ਲਈ ਦੱਸੇ ਗਏ ਗਿਆਨ ਮਾਰਗ  ਨਾਂ ਹੈ। ਇਸ ਮਾਰਗ ਉੱਪਰ ਚਲਣਾ ਭਗਤੀ ਹੈ, ਬੰਦਨਾ ਹੈ। ਅਰਾਧਨਾ ਹੈ।
------
ਰੋਸ਼ਨ ਭਗਤ,
ਸਟੇਟ ਕੋਆਰਡੀਨੇਟਰ ਭਗਤ ਮਹਾਂਸਭਾ ਪੰਜਾਬ।

Monday, April 29, 2019

ਸਤਿਗੁਰੂ ਕਬੀਰ ਜੀ ਕੇ ਸੱਚੇ ਵਿਚਾਰ:-ਰੋਸ਼ਨ ਲਾਲ ਭਗਤ,ਸਟੇਟ ਕੋਆਰਡੀਨੇਟਰ, ਭਗਤ ਮਹਾਸਭਾ।

*ਸੁਨਿ ਲੋਈ......*
                                                                  -------------------
*ਕਬੀਰ* ਸ਼ਬਦ ਅਰਬੀ ਭਾਸ਼ਾ ਦਾ ਹੈ, ਇਸਦਾ ਅਰਥ ਹੈ-- ਮਹਾਨ, ਸ੍ਰੇਸ਼ਠ। ਭਾਵੇਂ ਕਬੀਰ ਉਹਨਾਂ ਦਾ ਨਾਂ ਸੀ ਪਰ ਇਹ ਨਾਂ ਸਾਰਥਕ ਸੀ ਤੇ ਉਹ ਅਨੇਕਾਂ ਪਹਿਲੂਆਂ ਤੋਂ ਮਹਾਨ ਵੀ ਸਨ ਅਤੇ ਸ੍ਰੇਸ਼ਠ ਵੀ।
              ਦੁਨੀਆਂ ਰੱਬ ਤੋਂ ਨਹੀਂ,  ਕੁਦਰਤ ਤੋਂ ਬਣੀ ਹੈ। ਕਬੀਰ ਸਾਹਿਬ ਵੀ ਇਹੀ ਆਖਦੇ ਹਨ--

"ਅਵਲਿ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ।।
ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ।।
          
                            ਮਨੁੱਖੀ ਸਮਾਜ ਕੁਦਰਤ ਦਾ ਵੀ ਸਾਜਿਆ ਨਹੀਂ ਹੈ। ਇਹ ਮਨੁੱਖ ਦੀ ਆਪਣੀ ਰਚਨਾ ਹੈ। ਕੁਦਰਤਿ ਨੇ ਸਭ ਨੂੰ ਏਕ ਢੰਗ ਤਰੀਕੇ ਨਾਲ ਪੈਦਾ ਕੀਤਾ ਹੈ ਭਾਵ ਬਰਾਬਰ। ਸਮਾਜ ਵਿਚਲੀ ਊਚ- ਨੀਚ ਨੇ ਕੁਝ ਲੋਕਾਂ ਨੂੰ ਦਬੰਗ (ਦਬਦਬਾ ਵਾਲਾ) ਬਣਾ ਦਿੱਤਾ ਹੈ ਤੇ ਬਹੁਤ ਗਿਣਤੀ ਲੋਕ ਦੀਨ ( ਦਲਿਤ, ਅਧਿਕਾਰਾਂ ਤੋਂ ਵਾਂਝੇ, ਬੇਚਾਰੇ ਅਤੇ ਗਰੀਬ ) ਹਨ । ਕੁਦਰਤ ਵਿੱਚ ਜੋ ਸਿਧਾਂਤ ਕੰਮ ਕਰ ਰਿਹਾ ਹੈ, ਉਹ ਹੈ ਤਕੜੇ ਨੇ ਹੀ ਬਚਣਾ ਹੈ (Survival of the fittest) ਪਰ ਮਨੁੱਖੀ ਸਮਾਜ ਵਿੱਚ ਇਸ ਦੇ ਉਲਟ ਮਾੜ੍ਹੇ ਨੂੰ ਬਚਾਉਣ ਦੀ ਲੋੜ ਹੁੰਦੀ ਹੈ।
           ਇਸ ਲਈ ਕਬੀਰ ਸਾਹਿਬ ਆਖਦੇ ਹਨ ਕਿ ਸਮਾਜ ਵਿਚ ਅਸਲੀ ਸੂਰਾ (ਤਕੜ੍ਹਾ) ਉਹੀ ਹੈ ਜੋ ਦੀਨ (ਬੇਚਾਰੇ) ਦਾ ਖਿਆਲ ਕਰੇ ਭਾਵ ਮਾੜ੍ਹੇ ਦੀ ਮਦਦ ਕਰੇ ਤੇ ਉਸ ਨੂੰ ਦੂਜਿਆਂ ਦੇ ਬਰਾਬਰ ਲਿਆਉਣ ਹਿੱਤ ਕੁਰਬਾਨੀ ਕਰੇ ਅਤੇ ਆਪਣੇ ਮਿਸ਼ਨ ਨੂੰ ਲੱਗਦੀ ਵਾਹ ਕਦੇ ਨਾ ਛੱਡੇ:-

"ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤ।।"

            ਕ‌ਈ ਇਹ ਸਮਝਦੇ ਹਨ ਕਿ ਕਿਸੇ ਰੱਬ, ਦੇਵੀ ਜਾਂ ਦੇਵਤੇ ਦੇ ਨਾਂ ਨੂੰ ਤੋਤੇ ਵਾਂਗ ਰਟਣ ਨਾਲ ਕਲਿਆਣ ਹੋ ਜਾਵੇਗਾ ਪਰ ਕਬੀਰ ਸਾਹਿਬ ਫਰਮਾਉਂਦੇ ਹਨ ਕਿ ਜੇ ਕਿਸੇ ਦੇ ਨਾਂ ਨੂੰ ਰਟਣ ਨਾਲ ਹੀ ਮੁਕਤੀ ਮਿਲਦੀ ਹੁੰਦੀ ਤਾਂ ਹੁਣ ਤੱਕ ਸਾਰੀ ਦੁਨੀਆਂ ਦਾ ਕਲਿਆਣ ਹੋ ਗਿਆ ਹੁੰਦਾ, ਸਾਰਾ ਸੰਸਾਰ ਹੀ ਸਵਰਗ 'ਚ ਪੁੱਜ ਗਿਆ ਹੁੰਦਾ:-

"ਜਿਹ ਸਿਮਰਨ ਹੋਇ ਮੁਕਤੀ ਦੁਆਰ,
ਜਾਹਿ ਬੈਕੁੰਠ ਨਹੀਂ ਸੰਸਾਰ"
(ਬੈਕੁੰਠ-- ਸਵਰਗ)

        ਕਬੀਰ ਸਾਹਿਬ ਪੱਥਰਾਂ ਨੂੰ ਪੂਜਣ ਦੀ, ਮੂਰਤੀਆਂ ਆਦਿ ਨੂੰ ਪੂਜਣ ਦੀ ਨਿਖੇਧੀ ਕਰਦੇ ਹੋਏ, ਉਨ੍ਹਾਂ ਤੋਂ ਤਾਂ ਚੱਕੀ ਦੇ ਪੁੜਾਂ ਦੀ ਜ਼ਿਆਦਾ ਮਹਿਮਾ ਦੱਸਦੇ ਹਨ, ਉਹ ਕਹਿੰਦੇ ਹਨ:-

"ਪਾਹਨ ਪੂਜੇ ਹਰਿ ਮਿਲੇ ਤੋਂ ਮੈਂ ਪੂਜੋਂ ਪਹਾਰ।
ਤਾਤੇ ਤੇ ਚਾਕੀ ਭਲੀ ਪੀਸਿ ਖਾਏ ਸੰਸਾਰ।।"

ਉਹ ਮੁਸਲਮਾਨਾਂ ਨੂੰ ਵੀ ਆਖਦੇ ਹਨ ਕਿ ਇੱਟਾਂ- ਪੱਥਰਾਂ ਦੀ ਮਸਜਿਦ ਬਣਾਕੇ, ਉਸ ਦੇ ਉੱਪਰ ਚੜ੍ਹ ਕੇ ਮੁੱਲਾਂ ਬਾਂਗ ਕਿਉਂ ਦਿੰਦਾ ਹੈ? ਕੀ ਖੁਦਾ ਬਹਿਰਾ ਹੈ ਜੋ ਉਸ ਨੂੰ ਇੰਨੀ ਉੱਚੀ ਆਵਾਜ਼ ਵਿਚ ਸੁਣਾਉਂਦੇ ਹੋ?

"ਕਾਂਕਰ ਪੱਥਰ ਜੋਰਿ ਕੈ, ਮਸਜਿਦ ਲਈ ਚੁਨਾਏ।
ਤਾ ਚੜਿ ਮੁੱਲਾਂ ਬਾਂਗ ਦੇ, ਬਹਿਰਾ ਹੂਆ ਖੁਦਾਏ।"

ਕਬੀਰ ਜੀ ਕਹਿੰਦੇ ਹਨ ਕਿ ਤੀਰਥਾਂ ਵਿਚ ਨਹਾਉਣ ਨਾਲ ਵੀ ਕੁਝ ਨਹੀਂ ਹੁੰਦਾ, ਲੋਕ ਡੂੰਘੇ ਪਾਣੀ ਵਿਚ ਨਹਾਉਂਦੇ ਹਨ, ਰਾਮ ਰਾਮ ਵੀ ਜਪਤੇ ਹਨ, ਪਰ ਕਿਸੇ ਦਾ ਕੁਝ ਨਹੀਂ ਬਣਦਾ, ਕਾਲ (ਮੌਤ) ਉਨ੍ਹਾਂ ਸਭ ਨੂੰ ਆ ਘੜੀਸਦਾ ਹੈ।

"ਤੀਰਥ ਕਰ ਕਰ ਜਗ ਮੁਵਾ, ਡੂੰਘੇ ਪਾਣੀ ਨਹਾਈ।
ਰਾਮਿਹ ਰਾਮ ਜਪੰਤੜਾਂ, ਕਾਲ ਘਸਿਟਿਆ ਜਾਈ।।"

(ਬ੍ਰਾਹਮਣ ਨਾਲ ਜੇ ਕਦੇ ਅਛੂਤ, ਸ਼ੂਦਰ ਛੋਹ ਜਾਂਦਾ ਸੀ ਤਾਂ ਬ੍ਰਾਹਮਣ ਆਪਣੇ ਆਪ ਨੂੰ ਸਮਝਦਾ ਸੀ ਕਿ ਉਹ ਭਿੱਟਿਆ ਗਿਆ ਹੈ। ਸੁੱਚਾ ਹੋਣ ਲਈ ਉਹ ਪੰਚਗਵਯ ਨਾਲ ਨਹਾਉਂਦਾ ਸੀ।)
ਪੰਚਗਵਯ:-
1) ਗੋਦੁਗਧ (ਦੁੱਧ)
2) ਗੋਘ੍ਰਿਤ (ਘਿਉ)
3) ਗੋਮੂਤਰ (ਮੂਤਰ)
4) ਗੋਦਘੀ (ਦਹੀਂ)
5) ਗੋਮੇਹ (ਗੋਹਾ)
ਤਿੰਨ-ਤਿੰਨ ਮਾਸੇ ਗਾਂ ਦਾ ਗੋਹਾ ਤੇ ਮੂਤਰ, ਪੰਜ-ਪੰਜ ਮਾਸੇ ਦੁੱਧ, ਦਹੀਂ ਤੇ ਘਿਉ ਵਿਚ ਗੰਗਾ ਜਲ ਨਾਲ ਕੇ ਮੰਤਰ ਉਚਾਰ ਕੇ ਨਹਾਉਂਦਾ ਸੀ।)
            
             ਕਬੀਰ ਜੀ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਵਿਚਾਰ ਸੱਚੇ ਹਨ, ਸਹੀ ਅਤੇ ਤਰਕਸੰਗਤ ਹਨ, ਉਹੀ ਲੋਕ ਸੱਚੇ ਸੁੱਚੇ ਹੋ ਸਕਦੇ ਹਨ:-

"ਕਹਿ ਕਬੀਰ ਤੇਈ ਨਰ ਸੂਚੇ।
ਸਾਚੀ ਪਰੀ ਬਿਚਾਰਾ।"
-------
*ਜੈ ਕਬੀਰ ਧਨ ਕਬੀਰ*
*ਜੈ ਭੀਮ ਜੈ ਭਾਰਤ*
-------
ਰੋਸ਼ਨ ਭਗਤ,
ਸਟੇਟ ਕੋਆਰਡੀਨੇਟਰ ਭਗਤ ਮਹਾਂਸਭਾ ਪੰਜਾਬ।

Wednesday, November 7, 2018

जहां ज्ञान है तहां धर्म है। जहां झूठ है तहां पाप

*ਜਹਾ ਗਿਆਨ ਤਹ ਧਰਮ ਹੈ ਜਹਾ ਝੂਠ ਤਹ ਪਾਪ*
---                ----                ----       ---
"ਹਿੰਦੂ ਕਹੂੰ ਤੋ ਹੈ ਨਹੀਂ, ਮੁਸਲਮਾਨ ਭੀ ਨਾਹਿੰ।
ਪੰਚ ਤੱਤ ਕਾ ਪੁਤਲਾ, ਗੈਬੀ ਖੇਡੇ ਮਾਹਿੰ।"
           ਕਬੀਰ ਸਾਹਿਬ ਨੇ ਸਪੱਸ਼ਟ ਕੀਤਾ ਹੈ ਕਿ ਨਾਂ ਤਾਂ ਉਹ ਹਿੰਦੂ ਹੈ ਅਤੇ ਨਾ ਹੀ ਉਹ ਮੁਸਲਮਾਨ ਹੈ। ਉਹ ਕੇਵਲ ਪੰਜ ਤੱਤ ਦਾ ਬਣਿਆ ਹੋਇਆ ਇਕ ਇਨਸਾਨ ਹੈ। ਵਿਚਾਰਨ ਵਾਲੀ ਗੱਲ ਇਹ ਹੈ ਕਿ ਕੁਦਰਤ ਦੇ ਵਿਧਾਨ ਅਨੁਸਾਰ ਪੈਦਾ ਹੋਈ ਚੇਤਨਾ ਉਸ ਵਿਚ ਪੂਰੀ ਫ਼ੁਰਤੀ ਨਾਲ ਕੰਮ ਕਰ ਰਹੀ ਹੈ। ਇਕ ਕਵੀ ਨੇ ਇਨ੍ਹਾਂ ਸਤਰਾਂ ਦਾ ਤਰਜਮਾ ਕਰਨ ਦੀ ਕੋਸ਼ਿਸ਼ ਕੀਤੀ ਹੈ:-
'ਨਾ ਹਿੰਦੂ ਕਾ ਨਾ ਮੁਸਲਮਾਨ ਕਾ।
ਕਬੀਰ ਨਾਮ ਹੈ ਸਿਰਫ਼ ਇਨਸਾਨ ਕਾ।'
----
*ਜੀਵਨ ਦਾ ਮੂਲ ਉਦੇਸ਼*
" ਜਿਥੋਂ ਤੱਕ ਮੇਰਾ ਆਪਣਾ ਸਵਾਲ ਹੈ ਇਹ ਮੰਦਭਾਗੀ ਗੱਲ ਹੈ,ਕਿ ਮੈਂ ਹਿੰਦੂ ਅਛੂਤ ਜਨਮਿਆਂ ਹਾਂ, ਇਸ ਨੂੰ ਰੋਕਣਾ ਮੇਰੇ ਵੱਸ ਤੋਂ ਬਾਹਰ ਦੀ ਗੱਲ ਸੀ,ਪਰ ਇਕ ਗੱਲ ਯਕੀਨਨ ਮੇਰੇ ਵੱਸ ਵਿੱਚ ਹੈ ਕਿ ਮੈਂ ਅਜੇਹੀਆਂ ਗ਼ੈਰਤਹੀਣ ਅਤੇ ਅਪਮਾਨਜਨਕ ਸਥਿਤੀਆਂ ਵਿਚ ਰਹਿਣ ਤੋਂ ਇਨਕਾਰੀ ਹੋ ਜਾਵਾਂ, ਇਸ ਲਈ ਮੈਂ ਤਹਾਨੂੰ ਸੰਜੀਦਗੀ ਨਾਲ ਭਰੋਸਾ ਦਿਵਾਉਂਦਾ ਹਾਂ ਕਿ ਭਾਵੇਂ ਮੈਂ ਹਿੰਦੂ ਜਨਮਿਆਂ ਸੀ, ਮੈਂ ਹਿੰਦੂ ਰਹਿੰਦਿਆਂ ਮਰੂੰਗਾ ਨਹੀਂ।"
                        ਡਾ. ਅੰਬੇਡਕਰ
                ਬਾਬਾ ਸਾਹਿਬ ਦੇ ਕਹੇ ਇਹ ਸ਼ਬਦ ਸਾਡੇ ਜਿਹਨ ਤੱਕ ਪਹੁੰਚਣੇ ਚਾਹੀਦੇ ਹਨ। ਵਿਸ਼ਵ ਪ੍ਰਸਿੱਧ ਦਾਰਸ਼ਨਿਕ ਬਾਬਾ ਸਾਹਿਬ ਦਾ ਸੰਤ ਕਬੀਰ ਨੂੰ ਆਪਣਾ ਗੁਰੂ ਮੰਨਣਾ ਕੋਈ ਸਧਾਰਨ ਕਥਨ ਨਹੀਂ ਹੈ। ਇਕ ਮੁਕੰਮਲ ਇਨਕਲਾਬੀ ਵਿਚਾਰਧਾਰਾ ਨੂੰ ਸਮਝ ਕੇ ਉਸ ਤੋਂ ਮਾਰਗ ਦਰਸ਼ਨ ਲੈ ਕੇ ਉਸ 'ਤੇ ਤੁਰੇ ਜਾਣ ਦਾ ਨਾਂ ਹੈ। ਜਦੋਂ ਬਾਬਾ ਸਾਹਿਬ ਸੰਤ ਕਬੀਰ ਨੂੰ ਆਪਣੇ ਗੁਰੂ ਵਜੋਂ ਸਵੀਕਾਰ ਕਰਦੇ ਹਨ ਤਾਂ ਸਾਨੂੰ ਇਹ ਮੰਨਣ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਕਿ ਸੰਤ ਕਬੀਰ ਦੀ ਬਾਣੀ, ਸਿੱਖ ਇਨਕਲਾਬ ਦਾ ਮੁਕੰਮਲ ਸਿਧਾਂਤ ਹੈ ਜੋ ਸੰਤ ਨਾਮਦੇਵ ਤੇ ਸੰਤ ਰਵਿਦਾਸ ਤੋਂ ਲੈ ਕੇ, ਗੁਰੂ ਗੋਬਿੰਦ ਸਿੰਘ ਤੱਕ ਦੀ ਵਿਚਾਰਧਾਰਾ ਵਿਚ ਪ੍ਰਤੱਖ ਵਿਦਮਾਨ ਹੋਇਆ। ਜਦੋੰ ਬਾਬਾ ਸਾਹਿਬ ਇਹ ਕਹਿੰਦੇ ਹਨ ਕਿ ਮੈਂ ਹਿੰਦੂ ਪੈਦਾ ਹੋਇਆ, ਇਹ ਮੇਰੇ ਵੱਸ ਦੀ ਗੱਲ ਨਹੀਂ ਸੀ ਤਾਂ ਇਸ ਦਾ ਮਤਲਬ ਹੈ ਕਿ ਸੰਤ ਨਾਮਦੇਵ, ਸੰਤ ਕਬੀਰ *(ਚਾਹੇ ਸੰਤ ਕਬੀਰ ਦੇ ਪਿਤਾ ਨੇ ਇਸਲਾਮ ਅਪਣਾ ਲਿਆ ਸੀ)* ਸੰਤ ਰਵਿਦਾਸ ਅਤੇ ਸੰਤ ਸੈਣ, ਹਿੰਦੂ ਸਮਾਜ ਵਿਚ ਪੈਦਾ ਹੋਏ। ਹਿੰਦੂ ਧਰਮ ਕਰਕੇ ਹੀ ਚਾਰੇ ਅਛੂਤ, ਢੇਡ ਜਾਂ ਨੀਚ ਐਲਾਨੇ ਗਏ।
ਕਬੀਰ ਸਾਹਿਬ ਦੀ ਸਾਰੀ ਬਾਣੀ ਬ੍ਰਾਹਮਣ, ਵੇਦਾਂ, ਸ਼ਾਸ਼ਤਰਾਂ, ਪੁਰਾਣਾਂ, ਸਿਮਰਤੀਆਂ, ਤੀਰਥ, ਮੰਦਿਰ,ਵਰਤ, ਜੰਤਰ- ਮੰਤਰ , ਤਪ- ਤਪੱਸਿਆ, ਜੋਗ, ਪੂਜਾ, ਆਰਤੀਆਂ,ਪੁੰਨ-ਦਾਨ, ਦੇਵੀਆਂ, ਦੇਵਤੇ, ਭਗਵਾਨ, ਬ੍ਰਹਮਾ, ਵਿਸ਼ਨੂੰ, ਮਹੇਸ਼, ਕਿ੍ਸ਼ਨ, ਰਾਮ, ਰਿਸ਼ੀ-ਮੁਨੀ,ਗ‌ਊ ਗਾਇਤ੍ਰੀ, ਦੁਰਗਾ, ਮਹਾਂਮਾਈ,ਅਹੋਈ (ਜੋ ਹੋਈ ਹੀ ਨਹੀਂ), ਲਛਮੀ, ਪਾਰਬਤੀ, ਬ੍ਰਾਹਮਣ ਗੁਰੂ, ਕਰਮਕਾਂਡ,ਜੂਨੀ ਚੱਕਰ,ਮੁਕਤੀ, ਸਰਾਧ,ਸਤੀ, ਭਵਸਾਗਰ, ਜਮਦੂਤ, ਧਰਮਰਾਜ,ਨਰਕ-ਸੁਰਗ, ਬੈਕੁੰਠ,ਜੰਜੂ, ਪਾਖੰਡ,ਛਲ-ਕਪਟ, ਕੂੜ ਆਦਿ ਸਭ ਕੁਝ ਦੇ ਸਿੱਧਾ ਖਿਲਾਫ਼ ਖੜ੍ਹੀ ਹੈ।
          ਇਸ ਦਾ ਸਿੱਧਾ ਅਰਥ ਹੈ ਕਿ ਕਬੀਰ ਸਾਹਿਬ ਹਿੰਦੂ ਧਰਮ ਤੇ ਕਰਾਰੀ ਚੋਟ ਕਰਦੇ ਹਨ। ਉਨ੍ਹਾਂ ਨੂੰ ਵੇਦਾਂ, ਸ਼ਾਸਤਰਾਂ, ਪੁਰਾਣਾਂ ਤੇ ਬ੍ਰਾਹਮਣਾਂ ਦਾ ਕੋਈ ਧਰਮ ਪ੍ਰਵਾਨ ਨਹੀਂ।
              ਸੰਤ ਕਬੀਰ ਕਹਿੰਦੇ ਹਨ ਕਿ ਮੈਂ ਬਨਾਰਸ ਤਿਆਗ ਦਿੱਤਾ। ਦੇਖੋ ਮੇਰੀ ਮੱਤ ਵੀ ਛੋਟੀ ਹੈ। ਸਾਰਾ ਜਨਮ (ਉਮਰ) ਤਾਂ ਸ਼ਿਵ ਪੁਰੀ (ਬਨਾਰਸ) ਵਿਚ ਲੰਘਾ ਦਿੱਤਾ ਪਰ ਮਰਨ ਵੇਲੇ ਮੈਂ ਮਗਹਰ (ਹੜੰਬਾ)ਆ ਪਹੁੰਚਿਆ ਹਾਂ।
             ਸਤਿਗੁਰੂ ਕਬੀਰ ਇਸ ਸ਼ਬਦ ਵਿਚ 'ਮੈਂ ਹਿੰਦੂ ਮਰੂੰਗਾ ਨਹੀਂ' ਦੇ ਕਮਾਲ ਦੇ ਅਰਥ ਪੇਸ਼ ਕਰਦੇ ਹਨ ਕਿ: ਕਬੀਰ ਦਾ ਜਨਮ ਬਨਾਰਸ ਵਿਚ ਹੋਇਆ। ਕਾਸ਼ੀ ਬਨਾਰਸ ਇੱਕੋ ਸਥਾਨ ਦੇ ਦੋ ਨਾਮ ਹਨ। ਤੀਜੀ ਨੁੱਕਰੇ ਸਾਰਨਾਥ ਹੈ ਜਿਥੇ ਪਿਤਾਮਾ ਬੁੱਧ ਨੇ ਪਹਿਲੇ ਪੰਜ ਭਿਕਸ਼ੂਆਂ ਨੂੰ ਉਪਦੇਸ਼ ਦੇ ਕੇ, ਮਨੁੱਖੀ ਕਲਿਆਣ ਦੇ ਧਰਮ-ਮਾਰਗ 'ਤੇ ਤੋਰਿਆ ਸੀ। ਕਬੀਰ ਸਾਹਿਬ ਕਹਿੰਦੇ ਹਨ ਕਿ ਬ੍ਰਾਹਮਣ ਦਾ ਉਪਦੇਸ਼ ਹੈ ਕਿ ਜੋ ਮਨੁੱਖ ਬਨਾਰਸ ਵਿਚ ਮਰੇਗਾ ਉਹ ਸਿੱਧਾ ਸੁਰਗ ਪਹੁੰਚੇਗਾ,ਇਸ ਕਰਕੇ ਹਿੰਦੂ ਬਨਾਰਸ ਵਿਚ ਮਰਨਾ ਪਸੰਦ ਕਰਦੇ ਹਨ। ਬ੍ਰਾਹਮਣ ਇਹ ਵੀ ਕਹਿੰਦਾ ਹੈ ਕਿ *ਜੋ ਮਗਹਰ ਮਰੇਗਾ ਉਹ ਸਿੱਧਾ ਨਰਕ ਵਿਚ ਪਵੇਗਾ*(ਕਿਉਂਕਿ ਉਥੇ ਤਥਾਗਤ ਬੁੱਧ ਨੇ ਪਰਿ-ਨਿਰਵਾਣ ਪ੍ਰਾਪਤ ਕੀਤਾ ਸੀ)
   ਕਬੀਰ ਕਹਿੰਦੇ ਹਨ ਕਿ ਮੇਰੀ ਮੱਤ ਵੀ ਥੋੜ੍ਹੀ ਹੈ ਕਿ ਮੈਂ ਸਾਰੀ ਉਮਰ ਕਾਸ਼ੀ ਬਨਾਰਸ ਵਿਚ ਰਿਹਾ ਪਰ ਹੁਣ ਮਰਨ ਦੀ ਵਾਰੀ ਆਈ ਤਾਂ ਮਗਹਰ ਨੂੰ ਤੁਰ ਪਿਆ ਹਾਂ।
ਦੇਖੋ ਕਮਾਲ ਕਿ ਕਾਸ਼ੀ ਬਨਾਰਸ ਦੇ ਨਜ਼ਦੀਕ ਸਾਰਨਾਥ ਵਿਚ ਬੁੱਧ ਨੇ ਧਰਮ ਦੀ ਨੀਂਹ ਰੱਖੀ। ਉਨ੍ਹਾਂ ਦੀ ਮੌਤ ਮਗਹਰ (ਹੜੰਬਾ) ਵਿਖੇ ਕੋਈ। ਬ੍ਰਾਹਮਣ ਦੇ ਸਿਧਾਂਤ ਅਨੁਸਾਰ ਮਗਹਰ ਵਿਚ ਮਰਨਾ, ਨਰਕ ਜਾਣਾ ਹੈ ਤੇ ਹਿੰਦੂ ਤੀਰਥ ਬਨਾਰਸ ਵਿਚ ਮਰਨਾ ਸੁਰਗ ਜਾਣਾ ਹੈ, ਪਰ ਕਬੀਰ ਮਰਨ ਵੇਲੇ ਬਨਾਰਸ ਛੱਡ ਕੇ ਮਗਹਰ ਗ‌ਏ ਕਿਉਂਕਿ ਉਨ੍ਹਾਂ ਨੂੰ ਹਿੰਦੂ ਰਹਿ ਕੇ ਮਰਨਾ ਮਨਜ਼ੂਰ ਨਹੀਂ।ਉਹ ਪਿਤਾਮਾ ਬੁੱਧ ਦੇ ਸਮਾਧੀ ਸਥਾਨ ਮਗਹਰ ਵਿਚ ਮਰਨ ਚਲੇ ਗਏ। ਉਨ੍ਹਾਂ ਨੇ ਇਵੇਂ ਕੀਤਾ ਤੇ ਹਿੰਦੂ ਹੋਣ ਨੂੰ ਅੰਤਲੇ ਸਮੇਂ ਵੀ ਤਿਆਗਿਆ। ਹਿੰਦੂ ਧਰਮ ਨੂੰ ਤਿਆਗਣ ਦੀ ਇਸ ਤੋਂ ਵੱਡੀ ਹੋਰ ਕੀ ਉਦਾਹਰਣ ਦੇ ਸਕਦੇ ਹਾਂ। ਜਿੰਨਾ ਸਿਰਾਂ ਨੇ ਇਸ ਹਕੀਕਤ ਨੂੰ ਮੇਲ ਕੇ ਕਦੀ ਸੋਚਿਆ ਨਹੀਂ, ਸਮਝਿਆ ਨਹੀਂ। ਉਨ੍ਹਾਂ ਨੂੰ ਸਮਝਣ ਦੀ ਲੋੜ ਹੈ।
              ਕਬੀਰ ਕਹਿੰਦੇ ਹਨ ਲੋਕੋ , *ਗੰਗਾ ਨੂੰ ਉਲਟੀ ਵਹਾਉ* ਭਾਵ ਜੋ ਬ੍ਰਾਹਮਣ ਤੇ ਵੇਦ ਸ਼ਾਸਤਰ ਕਹਿੰਦੇ ਹਨ, ਉਹ ਨਾ ਕਰੋ।
     ਪਰ ਜੇ ਅੰਬੇਡਕਰੀ ਬਣ ਕੇ,  ਸਿੱਖ ਬਣ ਕੇ ਜਾਂ ਬੋਧੀ ਬਣ ਕੇ ਵੀ ਹਿੰਦੂ ਧਰਮ ਦੀਆਂ ਮਾਨਤਾਵਾਂ ਨੂੰ ਪੂਰੀ ਤਰ੍ਹਾਂ ਨਹੀਂ ਤਿਆਗਦਾ ਤਾਂ ਉਸ ਦਾ ਕੁਝ ਵੀ ਹੋਣਾ ਵਿਆਰਥ ਹੈ। ਇਕ ਅੰਬੇਡਕਰੀ ਜਾਂ ਕਬੀਰ ਪੰਥੀ ਜੇਕਰ ਰਾਧਾ ਸਵਾਮੀ, ਸੱਚੇ ਸੌਦੇ ਵਾਲਾ ਜਾਂ ਨਿਰੰਕਾਰੀ ਬਣ ਜਾਂਦਾ ਹੈ, ਉਹ ਬੁੱਧ ਜਾਂ ਸਿੱਖ ਹੋਣ ਨੂੰ ਤਰਜੀਹ ਨਹੀਂ ਦਿੰਦਾ ਤਾਂ ਉਹ ਹਿੰਦੂ ਧਰਮ ਦੇ ਨੇੜੇ ਚਲਾ ਜਾਂਦਾ ਹੈ। ਹਿੰਦੂ ਧਰਮ ਤੋਂ ਅੰਬੇਡਕਰੀ ਵਧੇਰੇ ਮੁਕਤ ਹਨ।
           ਕਬੀਰ ਪੂਰਨ ਕ੍ਰਾਂਤੀ ਦਾ ਨਾਮ ਹੈ। ਸਾਡੀ ਸਮੱਸਿਆ ਹੈ ਕਿ ਦਲਿਤ ਬਹੁਜਨ ਨੇ ਕਦੀ ਵੀ ਇਸ ਖ਼ਿਆਲ ਪਿੱਛੇ ਲੁਕੀਆਂ ਕ੍ਰਾਂਤੀਆਂ ਦੀ ਰੂਪ- ਰੇਖਾ ਨੂੰ ਸੂਤਰ-ਬੱਧ ਕਰਕੇ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਬਾਬਾ ਸਾਹਿਬ ਨੇ ਹਿੰਦੂ ਧਰਮ ਨੂੰ ਕਿਉਂ ਤਿਆਗਿਆ ਸੀ।
         ਪਿਛਲੇ ਦੋ ਦਹਾਕਿਆਂ ਤੋਂ ਪਹਿਲਾਂ ਆਏ ਵਿੱਦਿਆ ਦੇ ਯੁੱਗ ਵਿਚ ਸ਼ਾਇਦ ਕੋਈ ਵਿਰਲਾ ਕਬੀਰ ਪੰਥੀ ਹੋਵੇਗਾ ਜਿਸ ਨੇ ਕਬੀਰ ਸਾਹਿਬ ਅਤੇ ਡਾ. ਅੰਬੇਡਕਰ ਨੂੰ ਸੂਤਰ-ਬੱਧ ਕਰਕੇ ਪੜ੍ਹਿਆ ਹੋਵੇਗਾ।
     ਪ੍ਰੰਤੂ ਕਬੀਰ ਪੰਥੀ ਲੋਕ ਇਹ ਨਹੀਂ ਜਾਣ ਸਕੇ ਕਿ ਬਾਬਾ ਸਾਹਿਬ ਨੇ ਕਬੀਰ ਸਾਹਿਬ ਦੀ ਬਾਣੀ ਅਤੇ ਵਿਚਾਰਧਾਰਾ, ਨੂੰ ਆਪਣੇ ਜੀਵਨ ਵਿੱਚ ਢਾਲਿਆ, ਪਰੋਇਆ ਤੇ ਗੁੰਨਿਆ। ਉਹ ਸਿੱਖ ਵੀ ਬਣੇ, ਬੁੱਧ ਵੀ ਬਣੇ ਤੇ ਹੋਰ ਬਹੁਤ ਕੁਝ। ਪੂਰਾ ਵਿਸ਼ਵ ਉਹਨਾਂ ਦੇ ਕਲਾਵੇ ਵਿਚ ਸੀ। ਬਾਬਾ ਸਾਹਿਬ ਨੇ ਸਿੱਖ ਧਰਮ ਦਾ ਅਧਿਐਨ ਕੀਤਾ।ਉਸ ਨੂੰ ਸਮਝਿਆ ਤੇ ਕਿਹਾ ਕਿ ਸੰਤ ਕਬੀਰ ਉਸ ਦੇ ਗੁਰੂ ਹਨ। ਹੋਰ ਸਿੱਖ ਹੋਣਾ ਕੀ ਹੈ? ਅਕਲ ਦੀ ਗੱਲ ਸਿੱਖਣ ਨਾਲ ਸਿੱਖ ਬਣ ਜਾਈਦਾ ਹੈ। ਦਜੋ ਸੰਤ ਕਬੀਰ ਜਾਂ ਗੁਰੂ ਨਾਨਕ ਨੇ ਕਿਹਾ ਹੈ ਉਸ ਨੂੰ ਸਮਝਣ ਨਾਲ ਬੰਦਾ ਸਿੱਖ ਬਣ ਜਾਂਦਾ ਹੈ।
              ਕਬੀਰ ਬਾਣੀ ਵੈਦਿਕ ਆਰੀਆ ਧਰਮ ਦੇ ਵਿਰੁੱਧ, ਮਨੁੱਖਤਾ ਦੇ ਕਲਿਆਣ ਦਾ ਮਾਰਗ ਹੈ। ਪ੍ਰੇਮ ਤੇ ਬਰਾਬਰੀ ਦਾ ਮਾਰਗ। ਇਹ ਗੱਲ ਸਾਨੂੰ ਇਸ ਹੱਦ ਤੱਕ ਸਮਝ ਪੈ ਗਈ ਹੈ ਕਿ ਮੰਨਣ ਤੋਂ ਇਲਾਵਾ ਦੂਜਾ ਕੋਈ ਵਿਚਾਰ ਬਾਕੀ ਨਹੀਂ ਰਿਹਾ। ਜੇ ਅਸੀਂ ਸੰਤਾਂ ਤੇ ਗੁਰੂਆਂ ਨੂੰ ਮੰਨਣ ਵਾਲਿਆਂ ਨੇ ਇਹ ਕੁਝ ਨਹੀਂ ਸਮਝਿਆ, ਨਹੀਂ ਮੰਨਿਆ, ਨਹੀਂ ਕੀਤਾ ਤਾਂ ਅਸੀਂ ਬ੍ਰਾਹਮਣੀ ਧਾਰਾ ਦੇ ਲੋਕ ਹਾਂ। ਸ਼ਕਲ ਤੋਂ ਨਾ ਸਹੀ ਅਕਲ ਤੋਂ ਤਾਂ ਹੈਂ। ਜਿਨ੍ਹਾਂ ਨੇ ਗੁਰੂਆਂ ਦੀ ਇਹ ਗੱਲ ਨਹੀਂ ਪੜ੍ਹੀ, ਨਾ ਸੁਣੀ, ਨਾ ਸਮਝੀ, ਨਾ ਮੰਨੀ ਕਿ ;
◼ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ।।
ਬਿਨ ਗੁਰ ਪੰਥ ਨ ਸੂਝ‌ਈ ਕਿਤ ਬਿਧਿ ਨਿਰਬਹੀਏ।।
ਖੋਟੇ ਕ‌ਉ ਖਰਾ ਕਹੈ ਖਰੇ ਸਾਰ ਨਾ ਜਾਣੈ।।
ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ।।
ਸੂਤੇ ਹੋ ਜਾਗਤ ਕਹੇ ਜਾਗਤਾ ਸੂਤਾ।।
(ਭਾਵ ਦੋ ਅੱਖਾਂ ਮੀਚ ਅੰਦਰ ਵੜ ਕੇ ਮਾਲਾ ਫੜਕੇ ਕੇ ਰਾਮ-ਰਾਮ ਕਰਨ ਬਹਿ ਗਿਆ ਉਸ ਲ‌ਈ ਉਹ ਜਾਗਦਾ ਹੈ ਪਰ ਜਿਸ ਨੂੰ ਸੱਚ ਦੀ ਸਮਝ ਪੈ ਗ‌ਈ ਹੈ ਉਸ ਨੂੰ ਮੂਰਖ਼ ਅਨਜਾਣ ਦੱਸਦਾ ਹੈ, ਬੇਅਕਲ ਕਹਿੰਦਾ ਹੈ, ਕੁਰਾਹੀਆ ਦੱਸਦਾ ਹੈ।

* -ਇਸ ਕਰਕੇ ਇਕੱਲੀ ਦੀਵਾਲੀ ਹੀ ਨਹੀਂ ਹਰ ਬ੍ਰਾਹਮਣੀ ਤਿਉਹਾਰ ਦਾ ਹੀ ਦਲਿਤ ਬਹੁਜਨ ਨਾਲ ਕੋਈ ਵਾਹ ਵਾਸਤਾ  ਨਹੀਂ ਹੈ। ਹਰੇਕ ਮਹੀਨੇ ਇਕ  ਜਾਂ ਦੋ ਤੇ ਕ‌ਈ ਵਾਰੀ ਇਸ ਤੋਂ ਵੀ ਵੱਧ ਬ੍ਰਾਹਮਣੀ ਤਿਉਹਾਰ ਆਉਂਦੇ ਹਨ। ਦੋ ਤਿੰਨ ਦਿਨ ਪਹਿਲਾਂ ਧਨਤੇਰਸ ਫਿਰ ਦੀਵਾਲੀ ਤੇ ਦੋ ਦਿਨ ਬਾਅਦ ਭਾ‌ਈ- ਦੂਜ ਜੋ ਸਾਨੂੰ ਹਿੰਦੂ ਧਰਮ ਨਾਲ ਬੰਨ੍ਹ ਕੇ, ਨੂੜ੍ਹ ਕੇ ਰੱਖਦੇ ਸਨ। ਦੀਵਾਲੀ ਨੂੰ ਚਾਹੀਦਾ ਹੈ ਕਿ ਅਸੀਂ ਦੀਪਦਾਨ ਉਸਤਵ ਵਜੋਂ ਮਨਾਈਏ ਜੋ ਮਹਾਨ ਸਮਰਾਟ ਅਸ਼ੋਕ ਵਲੋਂ ਮਨਾਇਆ ਜਾਂਦਾ ਸੀ। ਹੁਣ ਜਦੋਂ ਦੀਪਦਾਨ ਉਸਤਵ ਦੀ ਗੱਲ ਦਲਿਤ ਬਹੁਜਨਾਂ ਨੇ ਤੋਰੀ ਹੈ। ਬ੍ਰਾਹਮਣੀ ਵਿਚਾਰਧਾਰਾ ਵਾਲਿਆਂ ਨੇ ਵੀ *ਦੀਵਾਲੀ ਨੂੰ ਦੀਪ ਉਸਤਵ ਲਿਖਣਾ ਸ਼ੁਰੂ ਕਰ ਦਿੱਤਾ ਹੈ*  ਕਬੀਰ ਸਾਹਿਬ ਦੀ ਤਸਵੀਰ ਲਾ ਕੇ ਦੀਵਾਲੀ ਦੀਆਂ ਵਧਾਈਆਂ ਦੇਣ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ। ਜੇ ਅਸੀਂ ਹਿੰਦੂ ਹਾਂ, ਤਾਂ ਨੀਚ ਕਿਉਂ।
**ਵਰਤ,ਪੂਜਾ-ਪਾਠ, ਤਿਲਕ , ਹੋਮ, ਜੱਗ, ਤੀਰਥ,ਨਰਕ, ਸੁਰਗ,ਪੁਨਰ- ਜਨਮ, ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ, ਸਾਰਾ ਹਿੰਦੂ ਤਾਣਾ-ਬਾਣਾ ਦਲਿਤ ਬਹੁਜਨ ਦੀ ਗੁਲਾਮੀ ਦਾ ਕਾਰਨ ਹੈ।(ਗੁਰਬਾਣੀ ਅਨੁਸਾਰ)
----
*** ਝੂਠ ਨਾ ਬੋਲ ਪਾਂਡੇ, ਸੱਚ ਕਹੀਏ।
                                ਗੁਰੂ ਨਾਨਕ ਜੀ।
                        -------
ਰੋਸ਼ਨ ਭਗਤ,
ਸਟੇਟ ਕੋਆਰਡੀਨੇਟਰ, ਭਗਤ ਮਹਾਂ ਸਭਾ, ਪੰਜਾਬ।

मैं सो गुर पाया। सतगुरु कबीर जी महाराज।

*ਮੈਂ ਸੋ ਗੁਰ ਪਾਇਆ........*
ਕਬੀਰ ਸਾਹਿਬ ਨੇ ਆਪਣੇ ਗੁਰੂ ਬਾਰੇ ਸਪੱਸ਼ਟੀਕਰਨ ਦਿੰਦਿਆਂ ਹੋਇਆਂ ਫਰਮਾਇਆ:-
*"ਕਹੁ ਕਬੀਰ ਮੈਂ ਸੋ ਗੁਰ ਪਾਇਆ,*
*ਜਾਕਾ ਨਾਉ ਬਿਬੇਕ।"*
ਸ਼ਬਦ ਕੋਸ਼ ਦੇ ਮੁਤਾਬਿਕ ਬਿਬੇਕ ਦਾ ਅਰਥ ਹੈ :- ਗਿਆਨ, ਬੁੱਧੀ, ਅਕਲਮੰਦੀ-ਭਾਵ- ਕਬੀਰ ਸਾਹਿਬ ਦੇ ਮਹਾਂਵਾਕ ਅਨੁਸਾਰ ਉਨ੍ਹਾਂ ਦਾ ਗੁਰੂ ਹੈ:- ਗਿਆਨ, ਬੁੱਧੀ, ਅਕਲਮੰਦੀ।
          ਵਿਸ਼ਵ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਮਾਪੇ ਅਤੇ ਨਾਨਕਾ ਪਰਿਵਾਰ *'ਕਬੀਰ ਪੰਥੀ'* ਸਨ। ਬਾਬਾ ਸਾਹਿਬ ਨੇ ਕਬੀਰ ਜੀ ਨੂੰ ਆਪਣਾ *'ਰਾਹਨੁਮਾ'* ਸਵੀਕਾਰਿਆ। ਜਿੰਦਗੀ ਭਰ ਬਾਬਾ ਸਾਹਿਬ ਦਿਲ ਦੀਆਂ ਗਹਿਰਾਈਆਂ 'ਚੋਂ ਕਬੀਰ ਸਾਹਿਬ ਜੀ ਦਾ ਸਤਿਕਾਰ ਕਰਦੇ ਰਹੇ। ਅਗਸਤ, 2012 ਨੂੰ ਭਾਰਤ ਵਿਚ ਪਾਪੂਲਰ ਵੋਟਾਂ ਰਾਹੀਂ, ਅੰਬੇਡਕਰ ਸਾਹਿਬ ਦਸ ਮਹਾਨ ਭਾਰਤੀਆਂ ਵਿੱਚੋਂ ਪਹਿਲੇ ਨੰਬਰ ਤੇ ਆਏ। ਇਹ ਸੂਚਨਾ *'ਵੀਕਲੀ ਆਊਟ ਲੁੱਕ'* (ਜੋ 20 ਅਗਸਤ, 2012 ਨੂੰ ਜ਼ਾਰੀ ਹੋਣਾ ਸੀ ਪਰ ਆਜ਼ਾਦੀ ਦਿਵਸ ਕਰਕੇ 15 ਅਗਸਤ 2012 ਨੂੰ ਜ਼ਾਰੀ ਕਰ ਦਿੱਤਾ ਗਿਆ) ਵਿੱਚੋਂ ਲ‌ਈ ਗ‌ਈ ਹੈ। ਇਸ ਸੂਚਨਾ ਮੁਤਾਬਿਕ ਦਸ ਭਾਰਤੀਆਂ ਵਿਚੋੱ  ਸੱਤ ਭਾਰਤੀਆਂ ਦਾ ਨਾਂ ਵੋਟਾਂ ਦੀ ਗਿਣਤੀ ਮੁਤਾਬਿਕ ਕ੍ਰਮਵਾਰ ਹੇਠਾਂ ਦਿੱਤਾ ਜਾ ਰਿਹਾ ਹੈ, ਜ਼ਿਨ੍ਹਾਂ ਨੇ ਨਿਮਨਲਿਖਤ *'ਪਾਪੂਲਰ ਵੋਟਾਂ'* ਹਾਸਲ ਕੀਤੀਆਂ:-
1) ਡਾਕਟਰ ਅੰਬੇਡਕਰ--19,91,744.
2) ਏ,ਪੀ,ਜੇ ਅਬਦੁਲ ਕਲਾਮ- 13,74,431.
3) ਵਲਭ ਭਾਈ ਪਟੇਲ- 5,58,835.
4) ਅਟਲ ਬਿਹਾਰੀ ਵਾਜਪਾਈ- 1,67,378.
8) ਇੰਦਰਾ ਗਾਂਧੀ- 17,641.
9) ਲਤਾ ਮੰਗੇਸ਼ਕਰ- 11,520.
10) ਜਵਾਹਰ ਲਾਲ ਨਹਿਰੂ- 99,21.
ਕੀ ਇਹ ਸਮਝ ਲਿਆ ਜਾਏ ਕਿ ਪਾਪੂਲਰ ਵੋਟਾਂ ਰਾਹੀਂ, ਅੰਬੇਡਕਰ ਸਾਹਿਬ ਦਾ ਭਾਰਤ ਵਿੱਚੋਂ ਪਹਿਲੇ ਨੰਬਰ ਤੇ ਆਉਣਾ ਕਬੀਰ ਸਾਹਿਬ ਦੀ ਹੀ ਸਵੱਲੀ ਨਜ਼ਰ ਹੈ?
ਅਗਰ ਕਬੀਰ ਸਾਹਿਬ ਦੇ ਉਪਾਸ਼ਕ ਕੇਵਲ ਅੰਧ-ਵਿਸ਼ਵਾਸ , ਸ਼ਰਧਾ, ਮਿਥਿਹਾਸ ਅਤੇ ਵਿਵਸਥਾ- ਵਾਦ ਨੂੰ ਹੀ ਆਧਾਰ ਬਣਾਉਣਗੇ ਤਾਂ ਉਹ ਕਬੀਰ ਸਾਹਿਬ ਦੀ ਮਾਨਵਵਾਦੀ ਵਿਚਾਰਧਾਰਾ ਨਾਲ ਬੇਇਨਸਾਫ਼ੀ ਹੋਏਗੀ।
*ਡਾਕਟਰ ਭਦੰਤ ਆਨੰਦ ਕੌਸ਼ਲਿਆਯਨ ਅਨੁਸਾਰ*
    ਬਾਬਾ ਸਾਹਿਬ ਡਾ. ਅੰਬੇਡਕਰ ਨੇ ਕਿਸੇ ਸਮੇਂ ਇਹ ਕਹਿ ਕਿ ਉਸਦੇ ਤਿੰਨ ਗੁਰੂ ਹਨ।
ੳ) ਤਥਾਗਤ ਗੌਤਮ ਬੁੱਧ ਜੀ।
ਅ) ਸੰਤ ਕਬੀਰ ਜੀ।
ੲ) ਮਹਾਤਮਾ ਜੋਤੀਬਾ ਫੂਲੇ ਜੀ।
ਕ੍ਰਾਂਤੀਕਾਰੀ ਸੰਤ ਕਬੀਰ ਜੀ ਦੇ ਬਾਰੇ ਇਕ ਵਿਆਪਕ ਖੋਜ ਨੂੰ ਜਨਮ ਦਿੱਤਾ ਹੈ।
-------
ਜੈ ਕਬੀਰ, ਧੰਨ ਕਬੀਰ।
ਜੈ ਭੀਮ ਜੈ ਭਾਰਤ।
-------
ਰੋਸ਼ਨ ਭਗਤ।

Sunday, May 28, 2017

Photo from Prof.Raj Kumar Bhagat

Sunday, April 2, 2017

सतगुरु कबीर साहेब जी के अनमोल वचन।

|| दोहा || 

माँगन मरण समान है, मति माँगो कोई भीख ।
माँगन ते मारना भला, यह सतगुरु की सीख ॥

|| अर्थ ||

माँगना मरने के बराबर है, इसलिए किसी से भीख मत मांगो . सतगुरु कहते हैं कि मांगने से मर जाना बेहतर है, अर्थात पुरुषार्थ से स्वयं चीजों को प्राप्त करो, उसे किसी से मांगो मत

Friday, March 31, 2017

सतगुरु कबीर जी की बानी के महत्वपूर्ण अंश

मोको कहां ढूंढे रे बन्दे मैं तो तेरे पास में
ना तीरथ में ना मूरत में ना एकांत निवास में
ना मन्दिर में ना मस्जिद में ना काबे कैलास में
मैं तो तेरे पास में बन्दे मैं तो तेरे पास में
ना मैं जप मैं ना मैं तप में ना मैं बरत उपास में
ना में क्रिया करम में रहता नहिं जोग सन्यास में
नहिं पिंड में नहिं अंड में ना ब्रह्मांड आकाश में
ना मैं प्रकटी भंवर गुफा में सब स्वांसों की स्वांस में
खोजी होए तुंरत मिल जाऊ इक पल की तलाश में
कहत कबीर सुनो भई साधो मैं तो हूं विश्वास में
#संत_कबीर..
मतलब इ हैं कि भगवन् इश्वर कही नहि है अगर ये #परिभाषित कही पर है तो सभी इंसानो के भीतर विद्यमान है।
हे आस्तिकों इन्हें तलाशिए..
हे नास्तिकों इन्हें नकारिए..